Posts

Showing posts with the label Punjabi Dakia News

ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵਿਆਹੁਤਾ ਨੂੰ ਬਣਾਇਆ ਜਬਰ-ਜ਼ਨਾਹ ਦਾ ਸ਼ਿਕਾਰ

Image
ਪਿਤਾ ਦੇ ਦੋਸਤ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵਿਆਹੁਤਾ ਨੂੰ ਬਣਾਇਆ ਜਬਰ-ਜ਼ਨਾਹ ਦਾ ਸ਼ਿਕਾਰ ਪਿਤਾ ਦੇ ਦੋਸਤ ਨੇ ਟੱਪੀਆਂ ਬੇਸ਼ਰਮੀ ਕਪੂਰਥਲਾ ਇਕ ਵਿਆਹੁਤਾ ਨੂੰ ਕਈ ਵਾਰ ਜਬਰ-ਜ਼ਨਾਹ ਦਾ ਸ਼ਿਕਾਰ ਬਣਾਉਣ ਅਤੇ ਬਾਅਦ 'ਚ 3 ਦਿਨ ਤੱਕ ਇਕ ਘਰ 'ਚ ਰੱਖ ਕਰ ਕੇ ਲਗਾਤਾਰ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਛਾਪੇਮਾਰੀ ਦੌਰਾਨ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਕ ਔਰਤ ਨੇ ਥਾਣਾ ਕੋਤਵਾਲੀ ਕਪੂਰਥਲਾ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦੇ ਘਰ 'ਚ ਉਸ ਦੇ ਪਿਤਾ ਦੇ ਦੋਸਤ ਕੁਲਦੀਪ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਪਿੰਡ ਬੂਟਾ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ। ਇਸ ਦੌਰਾਨ ਕੁਲਦੀਪ ਸਿੰਘ ਨੇ ਸਾਲ 2017 'ਚ ਉਸ ਦਾ ਰਿਸ਼ਤਾ ਪਿੰਡ ਲਖਨ ਖੁਰਦ ਦੇ ਇਕ ਵਿਅਕਤੀ ਨਾਲ ਕਰਵਾ ਦਿੱਤਾ। ਜਿਸ ਦੌਰਾਨ ਜਦੋਂ ਉਸ ਦੇ ਪਰਿਵਾਰ ਨੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਸੇ ਦੌਰਾਨ ਇਕ ਦਿਨ ਕੁਲਦੀਪ ਸਿੰਘ ਉਸ ਦੇ ਪੇਕੇ ਘਰ ਆਇਆ। ਇਸ ਦੌਰਾਨ ਉਸ ਦੇ ਪੇਕੇ ਪਰਿਵਾਰ ਦੇ ਲੋਕ ਵਿਆਹ ਦੀ ਖਰੀਦਦਾਰੀ ਕਰਨ ਕਪੂਰਥਲਾ ਗਏ ਹੋਏ ਸਨ, ਘਰ ਆ ਕੇ ਕੁਲਦੀਪ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਉਸ ਦਾ ਰਿਸ਼ਤਾ ਤੁੜਵਾ ਦੇਵੇਗਾ, ਜਦੋਂ ਉਹ ਆਪਣੇ ਕਮਰੇ 'ਚ ਜਾ ਕੇ ਰੋਣ ਲੱਗੀ ਤਾਂ ਉਸ ਦੇ ਕਮਰੇ 'ਚ ਆਏ ਕੁਲਦੀਪ ਸਿੰਘ ਨੇ ...

ਸੈਕਸ ਸ਼ੋਸ਼ਣ ਦੇ ਦੋਸ਼ਾਂ ਹੇਠ ਕੇਂਦਰੀ ਮੰਤਰੀ ਦਾ ਅਸਤੀਫ਼ਾ

Image
ਕਈ ਮਹਿਲਾ ਪੱਤਰਕਾਰਾਂ ਵੱਲੋਂ ਲਾਏ ਗਏ ਦੁਰ-ਵਿਹਾਰ ਦੇ ਦੋਸ਼ਾਂ ਵਿੱਚ ਘਿਰੇ ਹੋਏ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਐਮ ਜੇ ਅਕਬਰ ਨੇ ਅਸਤੀਫ਼ਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਤੀਫ਼ਾ ਰਾਸ਼ਟਰਪਤੀ ਕੋਲ ਭੇਜ ਦਿੱਤਾ, ਜਿਨ੍ਹਾਂ ਨੇ ਪ੍ਰਵਾਨ ਕਰ ਲਿਆ ਹੈ। ਕਿਸੇ ਵਕਤ ਦੇ ਪ੍ਰਮੁੱਖ ਪੱਤਰਕਾਰ ਤੋਂ ਸਿਆਸਤ ਵਿੱਚ ਆਏ 67 ਸਾਲਾ ਐਮ ਜੇ ਅਕਬਰ ਨੇ ਪੱਤਰਕਾਰ ਪ੍ਰਿਆ ਰਮਾਨੀ ਦੇ ਖ਼ਿਲਾਫ਼ ਦਾਇਰ ਕੀਤੇ ਅਪਰਾਧਿਕ ਮਾਣ-ਹਾਨੀ ਦੇ ਕੇਸ ਦੀ ਸੁਣਵਾਈ ਤੋਂ ਇਕ ਦਿਨ ਪਹਿਲਾਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਪ੍ਰਿਆ ਨੇ ਦੋਸ਼ ਲਾਇਆ ਸੀ ਕਿ 20 ਸਾਲ ਪਹਿਲਾਂ ਅਕਬਰ ਨੇ ਅਖਬਾਰ ਦਾ ਸੰਪਾਦਕ ਹੁੰਦੇ ਸਮੇਂ ਉਸ ਨਾਲ ਦੁਰ-ਵਿਹਾਰ ਕੀਤਾ ਸੀ। ਐਮ ਜੇ ਅਕਬਰ ਨੇ ਆਪਣੇ ਸੰਖੇਪ ਬਿਆਨ ਵਿਚ ਕਿਹਾ, ‘ਮੈਂ ਇਸ ਅਹੁਦੇ ਤੋਂ ਲਾਂਭੇ ਹੋ ਕੇ ਨਿੱਜੀ ਹੈਸੀਅਤ ਵਿਚ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਸਾਹਮਣਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਮੈਂ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਸ਼ੁਕਰ ਗੁਜ਼ਾਰ ਹਾਂ ਕਿ ਉਨ੍ਹਾਂ ਮੈਨੂੰ ਦੇਸ਼ ਦੀ ਸੇਵਾ ਦਾ ਮੌਕਾ ਦਿੱਤਾ ਸੀ।’ ਵਰਨਣ ਯੋਗ ਹੈ ਕਿ ਪਿਛਲੇ ਦਸ ਕੁ ਦਿਨਾਂ ਵਿਚ ਘੱਟੋ ਘੱਟ 20 ਔਰਤਾਂ ਨੇ ਸਾਹਮਣੇ ਆ ਕੇ ਆਪਣੀ ਹੱਡ ਬੀਤੀ ਸੁਣਾਈ ਸੀ ਕਿ ਕਿਵੇਂ ਵੱਖ ਵੱਖ ਅਖ਼ਬਾਰਾਂ ਦੇ ਸੰਪਾਦਕ ਹੁੰਦੇ ਹੋਏ ਐਮ ਜੇ ਅਕਬਰ ਨੇ ਉਨ੍ਹਾਂ ਨ...