Posts

Showing posts with the label Jagmeet Singh's resignation

ਜਗਮੀਤ ਸਿੰਘ ਲਈ ਅਸਾਨ ਨਹੀਂ ਹੋਵੇਗੀ ਰਾਹ

Image
ਜਗਮੀਤ ਸਿੰਘ ਲਈ ਅਸਾਨ ਨਹੀਂ ਹੋਵੇਗੀ ਰਾਹ ਬਰਨਾਬੀ, 11 ਅਕਤੂਬਰ : ਹਾਲੇ ਬੀਸੀ ਦੇ ਬਰਨਾਬੀ ਸਾਊਥ ਹਲਕੇ ਵਿੱਚ ਜਿ਼ਮਨੀ ਚੋਣ ਦਾ ਐਲਾਨ ਹੋਣਾ ਬਾਕੀ ਹੈ ਪਰ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ਥਾਂ ਉੱਤੇ ਮਹੀਨਾ ਪਹਿਲਾਂ ਤੋਂ ਹੀ ਆਪਣੀ ਕੈਂਪੇਨ ਸ਼ੁਰੂ ਕੀਤੀ ਗਈ ਹੈ। ਜਗਮੀਤ ਸਿੰਘ ਲਈ ਇਹ ਪਾਰਟੀ ਆਗੂ ਵਜੋਂ ਭਵਿੱਖ ਦੀ ਕੁੰਜੀ ਮੰਨੀ ਜਾ ਰਹੀ ਹੈ।  Latest Punjabi News Watch Online Free ਇਸ ਸਮੇਂ ਜਗਮੀਤ ਸਿੰਘ ਲਈ ਕਾਫੀ ਕੁੱਝ ਦਾਅ ਉੱਤੇ ਲੱਗਿਆ ਹੋਇਆ ਹੈ ਕਿਉਂਕਿ ਲੀਡਰਸਿ਼ਪ ਜਿੱਤਣ ਤੋਂ ਸਾਲ ਬਾਅਦ ਵੀ ਅਜੇ ਤੱਕ ਉਨ੍ਹਾਂ ਕੋਲ ਪਾਰਲੀਆਮੈਂਟ ਵਿੱਚ ਕੋਈ ਸੀਟ ਨਹੀਂ ਹੈ। ਲਿਬਰਲ ਸਰਕਾਰ ਸਮੇਤ ਹੋਰ ਪਾਰਟੀਆਂ ਵੀ ਇਸ ਹਲਕੇ ਉੱਤੇ ਬਾਜ਼ ਅੱਖ ਰੱਖੀ ਬੈਠੀਆਂ ਹਨ। ਜਗਮੀਤ ਸਿੰਘ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਕੰਜ਼ਰਵੇਟਿਵਾਂ ਵੱਲੋਂ ਨਾਮਜਦ ਕਾਰਪੋਰੇਟ ਕਮਰਸੀਅਲ ਲਾਇਰ ਜੇਅ ਸਿਨ ਨਾਲ ਮੁਕਾਬਲਾ ਕਰਨਾ ਹੋਵੇਗਾ। ਜੇਅ ਸਿਨ ਵੀ ਬਿਜ਼ਨਸ ਕਮਿਊਨਿਟੀ ਵਿੱਚ ਕਾਫੀ ਸਰਗਰਮ ਹਨ।  ਇਸ ਤੋਂ ਇਲਾਵਾ ਸਾਬਕਾ ਕੰਜ਼ਰਵੇਟਿਵ ਲੀਡਰਸਿ਼ਪ ਦਾਅਵੇਦਾਰ ਮੈਕਸਿਮ ਬਰਨੀਅਰ ਵੀ ਆਪਣੀ ਨਵੀਂ ਕਾਇਮ ਕੀਤੀ ਗਈ ਪੀਪਲਜ ਪਾਰਟੀ ਆਫ ਕੈਨੇਡਾ ਵੱਲੋਂ ਕੋਈ ਉਮੀਦਵਾਰ ਖੜ੍ਹਾ ਕਰਨਗੇ। ਇਸ ਦਾ ਖੁਲਾਸਾ ਬਰਨੀਅਰ ਵੱਲੋਂ ਪਿਛਲੇ ਵੀਰਵਾਰ ਪਾਰਲੀਆਮੈਂਟ ਹਿੱਲ ਉੱਤੇ ਕੀਤਾ ਗਿਆ ਸੀ, ਉੱਥੇ ਉਨ੍ਹਾਂ ਆਖਿਆ ਸੀ ਕਿ ਜੇ ਅਸੀਂ ਉਮੀਦਵਾਰ ਖੜ੍ਹਾ ਕਰ ਸਕੇ ਤਾਂ ਜਰੂਰ ਕਰਾਂਗੇ...