ਜਗਮੀਤ ਸਿੰਘ ਲਈ ਅਸਾਨ ਨਹੀਂ ਹੋਵੇਗੀ ਰਾਹ

ਜਗਮੀਤ ਸਿੰਘ ਲਈ ਅਸਾਨ ਨਹੀਂ ਹੋਵੇਗੀ ਰਾਹ




ਬਰਨਾਬੀ, 11 ਅਕਤੂਬਰ : ਹਾਲੇ ਬੀਸੀ ਦੇ ਬਰਨਾਬੀ ਸਾਊਥ ਹਲਕੇ ਵਿੱਚ ਜਿ਼ਮਨੀ ਚੋਣ ਦਾ ਐਲਾਨ ਹੋਣਾ ਬਾਕੀ ਹੈ ਪਰ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ਥਾਂ ਉੱਤੇ ਮਹੀਨਾ ਪਹਿਲਾਂ ਤੋਂ ਹੀ ਆਪਣੀ ਕੈਂਪੇਨ ਸ਼ੁਰੂ ਕੀਤੀ ਗਈ ਹੈ। ਜਗਮੀਤ ਸਿੰਘ ਲਈ ਇਹ ਪਾਰਟੀ ਆਗੂ ਵਜੋਂ ਭਵਿੱਖ ਦੀ ਕੁੰਜੀ ਮੰਨੀ ਜਾ ਰਹੀ ਹੈ। 

ਇਸ ਸਮੇਂ ਜਗਮੀਤ ਸਿੰਘ ਲਈ ਕਾਫੀ ਕੁੱਝ ਦਾਅ ਉੱਤੇ ਲੱਗਿਆ ਹੋਇਆ ਹੈ ਕਿਉਂਕਿ ਲੀਡਰਸਿ਼ਪ ਜਿੱਤਣ ਤੋਂ ਸਾਲ ਬਾਅਦ ਵੀ ਅਜੇ ਤੱਕ ਉਨ੍ਹਾਂ ਕੋਲ ਪਾਰਲੀਆਮੈਂਟ ਵਿੱਚ ਕੋਈ ਸੀਟ ਨਹੀਂ ਹੈ। ਲਿਬਰਲ ਸਰਕਾਰ ਸਮੇਤ ਹੋਰ ਪਾਰਟੀਆਂ ਵੀ ਇਸ ਹਲਕੇ ਉੱਤੇ ਬਾਜ਼ ਅੱਖ ਰੱਖੀ ਬੈਠੀਆਂ ਹਨ। ਜਗਮੀਤ ਸਿੰਘ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਕੰਜ਼ਰਵੇਟਿਵਾਂ ਵੱਲੋਂ ਨਾਮਜਦ ਕਾਰਪੋਰੇਟ ਕਮਰਸੀਅਲ ਲਾਇਰ ਜੇਅ ਸਿਨ ਨਾਲ ਮੁਕਾਬਲਾ ਕਰਨਾ ਹੋਵੇਗਾ। ਜੇਅ ਸਿਨ ਵੀ ਬਿਜ਼ਨਸ ਕਮਿਊਨਿਟੀ ਵਿੱਚ ਕਾਫੀ ਸਰਗਰਮ ਹਨ। 
ਇਸ ਤੋਂ ਇਲਾਵਾ ਸਾਬਕਾ ਕੰਜ਼ਰਵੇਟਿਵ ਲੀਡਰਸਿ਼ਪ ਦਾਅਵੇਦਾਰ ਮੈਕਸਿਮ ਬਰਨੀਅਰ ਵੀ ਆਪਣੀ ਨਵੀਂ ਕਾਇਮ ਕੀਤੀ ਗਈ ਪੀਪਲਜ ਪਾਰਟੀ ਆਫ ਕੈਨੇਡਾ ਵੱਲੋਂ ਕੋਈ ਉਮੀਦਵਾਰ ਖੜ੍ਹਾ ਕਰਨਗੇ। ਇਸ ਦਾ ਖੁਲਾਸਾ ਬਰਨੀਅਰ ਵੱਲੋਂ ਪਿਛਲੇ ਵੀਰਵਾਰ ਪਾਰਲੀਆਮੈਂਟ ਹਿੱਲ ਉੱਤੇ ਕੀਤਾ ਗਿਆ ਸੀ, ਉੱਥੇ ਉਨ੍ਹਾਂ ਆਖਿਆ ਸੀ ਕਿ ਜੇ ਅਸੀਂ ਉਮੀਦਵਾਰ ਖੜ੍ਹਾ ਕਰ ਸਕੇ ਤਾਂ ਜਰੂਰ ਕਰਾਂਗੇ।


Comments

Popular posts from this blog

Taanaji-The Unsung Warrior Full Movie HD 720p Review In Punjabi Eng

Total collapse of law and order in state